ਸੈਕਸ ਸਿੱਖਿਆ ਸਮੇਂ ਦੀ ਜਰੂਰਤ –ਇੰਟਰਨੈਟ ਦੀ ਅਧੂਰੀ ਜਾਣਕਾਰੀ ਖਤਰਨਾਕ

ਸੈਕਸ ਸ਼ਬਦ ਨੂੰ ਭਾਰਤੀ ਸਭਿੱਅਕ ਸਮਾਜ ਵਿੱਚ ਇੱਕ ਨਿੱਜੀ ਸ਼ਬਦ ਵੱਜੋਂ ਲਿਆ ਜਾਦਾਂ ਜਿਸ ਕਾਰਣ ਜਦੋਂ ਇਸ ਦੀ ਸਿੱਖਿਆ ਦੀ ਗੱਲ ਕੀਤੀ ਜਾਦੀ ਤਾਂ ਜੋ ਰੂੜੀਵਾਦੀ ਖਿਆਲਾਂ ਦੇ ਲੋਕ ਹਨ ਉਹਨਾਂ ਦਾ ਤੱਰਕ ਹੈ ਇਹ ਅਜਿਹੀ ਸਿੱਖਿਆ ਹੈ ਜਿਸ ਲਈ ਕੋਈ ਵਿਸ਼ੇਸ ਸਿਖਲਾਈ ਦੀ ਜਰੂਰਤ ਨਹੀ ਅਤੇ ਇਹ ਜਾਣਕਾਰੀ ਸਮੇਂਂ ਅੁਨਸਾਰ ਬੱਚੇ ਪ੍ਰਾਪਤ ਕਰ ਲੈਂਦੇ ਹਨ।ਪਰ ਉਹ ਲੋਕ ਇਹ ਨਹੀ ਜਾਣਦੇ ਕਿ ਹੁਣ ਦੇ ਸਮੇਂ ਭਾਵ ਆਧੁਨਿਕ ਸਮੇ ਅਤੇ ਪੁਰਾਤਨ ਸਮੇਂ ਵਿੱਚ ਨਵੀਆਂ ਤਕਨੀਕਾਂ ਅਤੇ ਸੰਚਾਰ ਦੇ ਸਾਧਨਾ ਦੀ ਬਹੁਤਾਤ ਕਾਰਣ ਹੁਣ ਬਹੁਤ ਵੱਡੀ ਤਬਦੀਲੀ ਆਈ ਹੈ।ਜਿਵੇਂ ਜੋ ਜਾਣਕਾਰੀ ਬੱਚਿਆਂ ਨੂੰ ਪਹਿਲਾਂ 15-17 ਸਾਲ ਵਿੱਚ ਜਾਕੇ ਮਿੱਲਦੀ ਸੀ ਉਹ ਅੱਜਕਲ 8-10 ਸਾਲ ਦੇ ਬੱਚੇ ਨੂੰ ਮਿਲ ਜਾਦੀ।

ਇਸੇ ਲਈ ਸੈਕਸ ਸਿੱਖਿਆ ਵਿਸ਼ੇ ਤੇ ਚਰਚਾ ਕਰਦੇ ਹਾਂ ਅਤੇ ਇਸ ਨੂੰ ਸਕੂਲ ਪੱਧਰ ਤੋਂ ਸ਼ੁਰੂ ਕਰਨ ਦੀ ਗੱਲ ਕਰਦੇ ਹਾਂ ਤਾਂ ਆਮ ਤੋਰ ਤੇ ਲੋਕ ਝਿਜਕ ਮਹਿਸੂਸ ਕਰਦੇ ਹਨ ਕਿ 7-8 ਸਾਲ ਦੇ ਬੱਚੇ ਵਿੱਚ ਅਜੇ ਬਚਪਨ ਹੁੰਦਾਂ ਅਤੇ ਬਚਪਨ ਵਿੱਚ ਬੱਚੇ ਨਾਲ ਪ੍ਰੀਵਾਰਾਂ ਉਨਾਂ ਦੇ ਸਤਿਕਾਰ ਨੇਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣ ਦੀ ਗੱਲ ਕਰਣੀ ਚਾਹੀਦੀ ਹੈ।ਪਰ ਅਸੀ ਭੁੱਲ ਜਾਦੇਂ ਹਾਂ ਕਿ ਅੱਜ ਤਕਨੀਕੀ ਯੁੱਗ ਹੈ ਅਤੇ ਬੱਚੇ ਉਹ ਸਬ ਕੁਝ ਜਾਣਦੇ ਹਨ ਜੋ ਸਾਨੂੰ ਲੱਗਦਾ ਹੈ ਕਿ ਇਹਨਾਂ ਗੱਲਾਂ ਬਾਰੇ ਬੱਚਿਆਂ ਨੂੰ ਕੁਝ ਨਹੀ ਪੱਤਾ।ਅਸਲ ਵਿੱਚ ਮਾਪਿਆਂ ਵਿੱਚ ਸੈਕਸ ਸਿੱਖਿਆ ਬਾਰੇ ਵੀ ਗਲਤਫਹਿਮੀ ਹੈ ਉਹ ਸੈਕਸ ਸਿੱਖਿਆ ਨੂੰ ਪੁਰਾਣੀਆਂ ਫਿਲ਼ਮਾਂ ਜਾਂ ਬੱਚਾ ਜਨਣ ਦੀਆਂ ਗੱਲਾਂ ਤੋ ਲੈਂਦੇ ਹਨ।ਪਰ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਕਿ ਜੋ ਸਿੱਖਿਆ ਬੱਚਿਆਂ ਨੂੰ ਆਸੇਪਾਸੇ ਤੋਂ ਮਿਲਦੀ ਹੈ ਉਹ ਅਧੂਰੀ ਅਤੇ ਵਿਸ਼ਵਾਸ ਯੋਗ ਨਹੀ ਹੁੰਦੀ ਜਿਸ ਕਾਰਣ ਬੱਚੇ ਕਿਸੇ ਗਲਤ ਸੂਚਨਾ ਨੂੰ ਹੀ ਠੀਕ ਮੰਨਣ ਲੱਗਦੇ ਇਸ ਲਈ ਬੱਚਿਆਂ ਨੂੰ ਸਕੂਲ ਪੱਧਰ ਤੇ ਸੈਕਸ ਸਿੱਖਿਆ ਦੇਣ ਦੀ ਗੱਲ ਕਹੀ ਜਾਦੀ ਹੈ।

ਅਸੀ ਦੇਖਦੇ ਹਾਂ ਕਿ ਜਦੋਂ ਬੱਚਾ ਪ੍ਰਾਇਮਰੀ ਸਕੂਲ ਵਿੱਚ ਪੜਦਾ ਤਾਂ ਉਸ ਕੋਲ ਸਰੀਰ ਦੇ ਬਾਕੀ ਅੰਗਾਂ ਬਾਰੇ ਜਾਣਕਾਰੀ ਦਿੰਦੇ ਹਾਂ ਤਾਂ ਉਸ ਅੰਗ ਬਾਰੇ ਦੱਸਣ ਸਮੇਂ ਅਸੀ ਕੇਵਲ ਗੁਪਤ ਅੰਗ ਤੇ ਆਕੇ ਅਟਕ ਜਾਦੇ ਹਾਂ ਪਰ ਅਸੀ ਇਹ ਭੁੱਲ ਜਾਦੇ ਹਾਂ ਕਿ ਬੱਚਾ ਇਸ ਬਾਰੇ ਪੂਰੀ ਤਰਾਂ ਜਾਣਦਾ ਹੁੰਦਾਂ।ਜਦੋਂ ਅਸੀ ਲੜਿਕਆਂ ਦੇ ਅੰਗ ਬਾਰੇ ਗੱਲ ਕਰਦੇ ਤਾਂ ਟਾਲਣ ਹਿੱਤ ਸਪਸ਼ਟ ਪੇਨਿਸ ਜਾਂ ਲੰਿਗ ਕਹਿਣ ਦੀ ਬਜਾਏ ਉਸ ਨੂੰ ਤੋਤੀ ਫੋੁਲੋ ਚਿੱੜੀ ਕਹਿ ਕੇ ਬੱਚੇ ਨੂੰ ਟਾਲ ਦਿੰਦੇ ਹਾਂ।ਜਿਸ ਕਾਰਣ ਉਹ ਬੱਚਾ ਜੋ ਉਹਨਾਂ ਅੰਗਾਂ ਦੇ ਨਾਮ ਬਾਰੇ ਆਪਣੇ ਸੰਗੀ ਸਾਥੀਆਂ ਤੋਂ ਸਿੱਖਦਾ ਤਾਂ ਅਸੀ ਉਸ ਨੂੰ ਅਕਲਹੀਣ ਕਹਿਣ ਲੱਗਦੇ।ਲੜਕੀਆਂ ਦੇ ਮਾਮਲੇ ਵਿੱਚ ਤਾਂ ਉਸ ਦੀ ਵੀ ਤਰਸਯੋਗ ਹਲਾਤ ਹਨ ਜਦੋਂ ਕਿ ਜਦੋ ਕਿ ਲੜਕੀਆਂ ਨੂੰ ੂੰ ਇਸ ਸਿੱਖਿਆ ਦੀ ਜਿਆਦਾ ਜਰੂਰਤ ਹੈ।ਇਹ ਗੱਲ ਤਾਂ ਹੁਣ ਮੈਡੀਕਲ ਸਿੱਖਿਆ ਨਾਲ ਸਬੰਧਤ ਲੋਕ ਕਹਿ ਰਹੇ ਹਨ ਕਿ ਲੜਕੀਆਂ ਨੂੰ ਜੋ ਮਾਸਿਕ ਧਰਮ 13 ਸਾਲ ਦੀ ਉਮਰ ਵਿੱਚ ਸੀ ਉਹ ਅੱਜ 10-11 ਸਾਲ ਵਿੱਚ ਹੋ ਰਿਹਾ।ਜਿਸ ਕਾਰਣ ਜਦੋਂ ਅਚਾਨਕ ਬੱਚੀਆਂ ਨੂੰ ਅਜਿਹੇ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾਂ ਤਾਂ ਉਹ ਮਾਨਿਸਕ ਤਣਾਅ ਵਿੱਚ ਰਹਿਣ ਲੱਗਦੀਆਂ ਹਨ।ਗਲਤ ਤਰੀਕੇ ਨਾਲ ਛੋਹਣ, ਬਚਪਨ ਵਿੱਚ ਸ਼ੋਸ਼ਣ ਨੂੰ  ਬੱਚੇ ਸਮਝ ਹੀ ਨਹੀਂ ਪਾਉਂਦੇ ਕਿ ਉਨ੍ਹਾਂ ਨਾਲ ਕੁਝ ਗਲਤ ਹੋ ਰਿਹਾ ਹੈ।

ਹੁਣ ਸਵਾਲ ਪੈਦਾ ਹੁੰਦਾਂ ਕਿ ਸੈਕਸ ਸਿੱਖਿਆ ਲਈ ਕੀ ਉਮਰ ਹੋਣੀ ਚਾਹੀਦੀ ਇਸ ਬਾਰੇ ਬੇਸ਼ਕ ਵੱਖ ਵੱਖ ਰਾਵਾਂ ਹਨ।ਸਾਡੇ ਸਿੱਖਿਆ ਸਿਸਟਮ ਵਿੱਚ ਸਕੂਲ ਪੱਧਰ ਦੇ ਤਿੰਨ ਪੜਾਅ ਹਨ ਅਤੇ ਬੱਚੇ ਦੇ ਜੀਵਨ ਵਿੱਚ ਵੀ ਇਹਨਾਂ ਤਿੰਂ ਪੜਾਵਾਂ ਅੁਨਸਾਰ ਤਬਦੀਲੀ ਆਉਦੀ ਹੈ।
ਪ੍ਰਾਇਮਰੀ ਪੱਧਰ: ਪਹਿਲਾ ਪੜਾਅ ਹੈ 5 ਸਾਲ ਦੀ ਉਮਰ ਤੋਂ 10 ਸਾਲ ਤੱਕ ਭਾਵ ਪਹਿਲੀ ਕਲਾਸ ਤੋਂ ਪੰਜਵੀ ਤੱਕ।ਮਾਹਿਰਾਂ ਦਾ ਕਹਿਣਾ ਹੈ ਕਿ ਸੈਕਸ ਸਿੱਖਿਆ ਦੀ ਸ਼ੁਰੂਆਤ ਤੀਜੀ ਜਾਂ ਚੋਥੀ ਕਲਾਸ ਭਾਵ 7-8 ਸਾਲ ਤੋਂ ਸ਼ੁਰੂ ਕਰਨੀ ਚਾਹੀਦੀ ਤਾਂ ਜੋ ਬੱਚਾ ਜਦੋਂ ਮਿਡਲ ਪੱਧਰ ਤੇ ਜਾਵੇਗਾ ਤਾਂ ਉਸ ਨੂੰ ਮੁਢਲੀ ਜਾਣਕਾਰੀ ਹੋਵੇਗੀ ਅਤੇ ਉਹਨਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਸ਼ਰਿਮੰਦਗੀ ਦਾ ਸਾਹਮਣਾ ਨਹੀ ਕਰਨਾ ਪਵੇਗਾ।

ਮਿਡਲ ਪੱਧਰ; ਇਹ ਸਮਾਂ ਇੱਕ ਬੱਚੇ ਦੇ ਜੀਵਨ ਦਾ ਬਹੁਤ ਅਹਿਮ ਸਮਾਂ ਹੁੰਦਾਂ ਜਿਸ ਵਿੱਚ ਲੜਕਾ/ਲੜਕੀ ਦੇ ਸਰੀਰ ਵਿੱਚ ਕੁਦਰਤੀ ਬਹੁਤ ਤਬਦੀਲੀਆਂ ਆਉਦੀਆਂ।ਜੇਕਰ ਉਹਨਾਂ ਬੱਚਿਆਂ ਨੂੰ ਪ੍ਰਾਇਮਰੀ ਪੱਧਰ ਤੇ ਜਾਣਕਾਰੀ ਦਿੱਤੀ ਹੋਵੇਗੀ ਤਾਂ ਹੁਣ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਿਕਲ ਨਹੀ ਆਵਗੀ।ਇਸ ਸਮੇਂ ਵਿੱਚ ਬੱਚਾ ਆਪਣੀ ਕਿਸ਼ੋਰ ਅਵਸਥਾ ਤੱਕ ਪਹੁੰਚ ਜਾਦਾਂ ।
ਸੰਕੇਡਰੀ ਪੱਧਰ; ਇਹ ਸਮਾਂ ਉਹ ਸਮਾਂ ਹੁੰਦਾਂ ਜਦੋਂ ਕੋਈ ਵੀ ਲੜਕਾ ਜਾਂ ਲੜਕੀ ਆਪਣੇ ਜਵਾਨੀ ਦੇ ਸਮੇਂ ਵਿੱਚ ਆਪਣਾ ਪੈਰ ਧਰਦਾ।ਇਹ ਉਹ ਸਮਾਂ ਹੁੰਦਾਂ ਜਦੋਂ ਵਿਰੋਧੀ ਸੈਕਸ ਪ੍ਰਤੀ ਖਿੱਚ ਹੁੰਦੀ।ਜੇਕਰ ਬੱਚਿਆਂ ਨੂੰ ਉਪਰ ਦਿੱਤੇ ਪੱਧਰ ਤੇ ਸਿੱਖਿਆ ਦਿੱਤੀ ਹੋਵੇਗੀ ਤਾਂ ਕਦੇ ਨਹੀ ਹੋ ਸਕਦਾ ਕਿ ਬੱਚਾ ਕੋਈ ਗਲਤ ਕੰਮ ਕਰੇਗਾ।

ਹੁਣ ਸਵਾਲ ਉਠਦਾ ਕਿ ਕੀ ਇਹ ਸਿੱਖਿਆ ਸਕੂਲ਼ ਦੇ ਅਧਿਆਪਕਾਂ ਵੱਲੋਂ ਦਿੱਤੀ ਜਾਵੇ ਜਾਂ ਕੋਈ ਵਿਸ਼ੇਸ ਨਰਸ ਜਾਂ ਕਾਊਸਲਰ ਵਗੈਰਾ।ਇਸ ਵਿੱਚ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਿੱਖਿਆ ਵਿਸ਼ਾਂ ਮਾਹਰਾਂ ਭਾਵ ਕਿ ਕਾਊਸਲਰ ਵੱਲੋਂ ਦਿੱਤੀ ਜਾਣੀ ਚਾਹੀਦੀ।ਸਰਕਾਰ ਨੂੰ ਇਹ ਨੀਤੀ ਵਿੱਚ ਸ਼ਾਮਲ ਕਰਨਾ ਚਾਹੀਦਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਸਾਰੇ ਸਕੂਲਾਂ ਵਿੱਚ ਦੋ ਕਾਊਸਲਰ ਲੜਕਾ/ਲੜਕੀ ਜਰੂਰ ਹੋਣੇ ਚਾਹੀਦੇ ਹਨ।

ਅਧਿਆਪਕਾਂ ਦੀ ਭੂਮਿਕਾ: ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ੇਸ਼ ਤਾਲੀਮ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਉਹ ਬਿਨਾ ਸ਼ਰਮ ਮਹਿਸੂਸ ਕੀਤੇ, ਸੰਵੇਦਨਸ਼ੀਲਤਾ ਨਾਲ ਇਹ ਸਿੱਖਿਆ ਦੇ ਸਕਣ।
ਬੱਚਿਆਂ ਦੀ ਸੁਰੱਖਿਆ: ਜਦ ਬੱਚਿਆਂ ਨੂੰ ਆਪਣੀ ਸਰੀਰਕ ਹਦਬੰਦੀਆਂ, ਗਲਤ ਛੂਹ ਅਤੇ ਸਹੀ-ਗਲਤ ਦੇ ਵਿਚਕਾਰ ਫਰਕ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ, ਤਾਂ ਉਹ ਆਪਣੇ ਆਪ ਨੂੰ ਬੇਹਤਰੀਨ ਢੰਗ ਨਾਲ ਬਚਾ ਸਕਦੇ ਹਨ। ਬੱਚਿਆਂ ਨੂੰ ਇਹ ਵੀ ਸਿਖਾਉਣਾ ਚਾਹੀਦਾ ਹੈ ਕਿ ਜੇ ਕੋਈ ਉਨ੍ਹਾਂ ਨਾਲ ਗਲਤ ਵਿਵਹਾਰ ਕਰੇ ਤਾਂ ਉਹ ਕਿਸ ਤਰੀਕੇ ਨਾਲ ਆਪਣੇ ਮਾਪਿਆਂ ਜਾਂ ਅਧਿਆਪਕਾਂ ਨੂੰ ਦੱਸਣ।

ਸੰਸਕਾਰ ਤੇ ਸਾਭਿਆਚਾਰ: ਕਈ ਵਾਰੀ ਲੋਕ ਕਹਿੰਦੇ ਹਨ ਕਿ ਸੈਕਸ ਸਿੱਖਿਆ ਸਾਡੇ ਸੰਸਕਾਰਾਂ ਦੇ ਖਿਲਾਫ਼ ਹੈ। ਪਰ ਸੱਚ ਇਹ ਹੈ ਕਿ ਇੱਥੇ ਗੱਲ ਗਲਤ ਸਿੱਖਿਆ ਦੀ ਨਹੀਂ, ਸਹੀ ਜਾਣਕਾਰੀ ਅਤੇ ਸੁਰੱਖਿਆ ਦੀ ਹੈ। ਜਿਵੇਂ ਅਸੀਂ ਬੱਚਿਆਂ ਨੂੰ ਅੱਗ ਤੋਂ ਬਚਾਅ ਸਿਖਾਉਂਦੇ ਹਾਂ, ਓਸੇ ਤਰ੍ਹਾਂ ਉਨ੍ਹਾਂ ਨੂੰ ਜੀਵਨ ਦੀ ਅਹਿਮ ਸੱਚਾਈ – ਲੰਿਗ, ਰਿਸ਼ਤੇ ਅਤੇ ਸਰੀਰ ਬਾਰੇ ਵੀ ਸਿਖਾਉਣਾ ਜ਼ਰੂਰੀ ਹੈ।

ਸੰਵੇਦਨਸ਼ੀਲ ਭਾਸ਼ਾ ਦੀ ਲੋੜ: ਭਾਰਤ ਵਿੱਚ ਅਕਸਰ ਮਾਪੇ ਅਤੇ ਅਧਿਆਪਕ ਬੱਚਿਆਂ ਨਾਲ ਸਰੀਰਕ ਵਿਿਸ਼ਆਂ ਉੱਤੇ ਗੱਲ ਕਰਦੇ ਹੋਏ ਅਸਲ ਨਾਮਾਂ ਦੀ ਥਾਂ ਉਲਟ ਸਬਦ ਵਰਤਦੇ ਹਨ ਜਾਂ ਕਤਰਾ ਜਾਂਦੇ ਹਨ। ਇਹ ਗਲਤ ਹੈ। ਬੱਚਿਆਂ ਨੂੰ ਸਰੀਰ ਦੇ ਹਰੇਕ ਹਿੱਸੇ ਦਾ ਸਹੀ ਨਾਮ ਤੇ ਉਸ ਦਾ ਉਦੇਸ਼ ਸਮਝਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਜਾਣਕਾਰੀ ਸਹੀ ਹੋਵੇ ਅਤੇ ਭਵਿੱਖ ਵਿੱਚ ਉਹ ਗਲਤ ਜਾਣਕਾਰੀ ਜਾਂ ਸ਼ਰਮ-ਝਿਜਕ ਦਾ ਸ਼ਿਕਾਰ ਨਾ ਬਣਨ।
ਤਾਜ਼ਾ ਘਟਨਾਵਾਂ ਦੀ ਰੋਸ਼ਨੀ ਵਿੱਚ: ਮਾਰਚ 2025 ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਸਰਕਾਰੀ ਸਕੂਲ ਵਿੱਚ ਦਸਵੀਂ ਜਮਾਤ ਦੇ ਦੋ ਵਿਿਦਆਰਥੀਆਂ ਵਲੋਂ ਆਪਣੀ ਹੀ ਇੱਕ ਸਾਥੀ ਦੇ ਨਾਲ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਇਨ੍ਹਾਂ ਬੱਚਿਆਂ ਨੂੰ ਨਾ ਤਾਂ ਲੰਿਿਗਕ ਸਿੱਖਿਆ ਬਾਰੇ ਕੋਈ ਸਮਝ ਸੀ ਅਤੇ ਨਾ ਹੀ ਰਿਸ਼ਤਿਆਂ ਦੀ ਮੱਹੱਤਤਾ।ਇਹ ਸਭ ਸਪੱਸ਼ਟ ਕਰਦੇ ਹਨ ਕਿ ਉਮਰ ਅਨੁਸਾਰ ਸਹੀ ਸਿੱਖਿਆ ਦੀ ਘਾਟ ਕਿੰਨੀ ਘਾਤਕ ਸਾਬਤ ਹੋ ਰਹੀ ਹੈ।

ਜਦੋਂ ਤੁਸੀ ਇੱਕ ਨੌਜਵਾਨ ਨੂੰ ਸੁਰੱਖਿਅਤ ਰਹਿਣ ਅਤੇ ਸੈਕਸ ਅਤੇ ਲੰਿਗਕਤਾ ਕੀ ਹੈ ਬਾਰੇ ਸਿਖਾਉਂਦੇ ਹੋ, ਤੁਸੀਂ ਉਹਨਾਂ ਨੂੰ ਸੈਕਸੁਅਲ ਤੌਰ ‘ਤੇ ਸਰਗਰਮ ਹੋਣ ਲਈ ਉਤਸ਼ਾਹਿਤ ਨਹੀਂ ਕਰ ਰਹੇ ਹੋ  ਇਸ ਦਾ ਭਾਵ ਲੜਕਾ/ਲੜਕੀ ਨੇ ਸਮਾਜ ਵਿੱਚ ਕਿਸ ਤਰਾਂ ਰਹਿਣਾ ਹੈ ਸਮਾਜ ਵਿੱਚ ਕਿਵੇਂ ਰਹਿਣਾ ਹੇ ਕਿਵੇ ਤੁਸੀ ਆਪਣੇ ਵਿਰੋਧੀ ਸੈਕਸ ਦਾ ਮਾਣ ਸਨਮਾਨ ਕਾਇਮ ਰੱਖਣਾ ਹੈ ਇਸ ਸਾਰੇ ਬਰੇ ਕੁਝ ਸਿੱਖਿਆ ਵਿੱਚ ਸ਼ਾਮਲ ਕੀਤਾ ਜਾਦਾਂ।
ਮਾਪਿਆਂ ਦੀ ਭੂਮਿਕਾ

ਮਾਪੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਤੋਂ ਡਰਦੇ ਹਨ। ਉਹ ਸੋਚਦੇ ਹਨ ਕਿ ਇਨ੍ਹਾਂ ਗੱਲਾਂ ਨਾਲ ਬੱਚਾ ਭਟਕ ਜਾਏਗਾ, ਪਰ ਅਸਲ ਵਿੱਚ ਜਾਣਕਾਰੀ ਨਾਲ ਉਹ ਸੁਰੱਖਿਅਤ ਹੁੰਦੇ ਹਨ।ਮਾਪਿਆਂ ਨੂੰ ਆਪਣੇ ਆਪ ਲਈ ਵੀ ਇੱਕ ਤਰ੍ਹਾਂ ਦੀ ਸੈਕਸ ਸਿੱਖਿਆ ਦੀ ਲੋੜ ਹੈ, ਤਾਂ ਜੋ ਉਹ ਬਿਨਾਂ ਸ਼ਰਮ ਦੇ ਗੱਲ ਕਰ ਸਕਣ।ਅਸੀ ਜਾਣਦੇ ਹਾਂ ਕਿ ਅੱਜ ਜਿਆਦਾਤਰ ਨੋਜਵਾਨਾਂ ਕੋਲ ਇੰਟਰਨੇਟ ਹੈ ਇਸ ਲਈ ਜੇਕਰ ਅਸੀ ਉਨਾਂ ਨੂੰ ਮੈਡੀਖਲ ਤੋਰ ਤੇ ਸਹੀ ਅਤੇ ਗਲਤ ਬਾਰੇ ਜੋਈ ਜਾਣਕਾਰੀ ਜਾਂ ਕੋਈ ਦਿਸ਼ਾ ਨਿਰਦੇਸ਼ ਨਹੀ ਦੇਵਾਂਗੇ ਤਾਂ ਅਸੀ ਉਨਾਂ ਲਈ ਇੰਟਰਨੈਟ ਤੇ ਕੁਝ ਲੱਭਣ ਦਾ ਮੋਕਾ ਦੇ ਰਹੇ ਹਾਂ ਜਿਵੇ ਕਿ ਪੋਰਨ ਅਤੇ ਫੇਰ ਨੋਜਵਾਨ ਇਸ ਨੂੰ ਹੀ ਸੈਕਸ ਸਿੱਖਿਆ ਸਮਝਣ ਲੱਗਦੇ।”

ਸਮਲੰਿਗਤਾ ਬਾਰੇ ਸਿਰਫ਼ ਨਕਾਰਾਤਮਕ ਜਾਣਕਾਰੀ ਸਾਂਝੀ ਕਰਨ ਦੀ ਇਜਾਜ਼ਤ ਦਿੰਦੇ ਹਨ ਅਤੇ ਵਿਪਰੀਤ ਲੰਿਗਕਤਾ ‘ਤੇ ਸਕਾਰਾਤਮਕ ਜ਼ੋਰ ਦਿੰਦੇ ਹਨ, ਯਕੀਨਨ ਆਪਣੇ ਆਪ ਨੂੰ ਨਕਾਰਾਤਮਕ ਤੌਰ ‘ਤੇ ਦਰਸਾਇਆ ਜਾਣਾ ਵਿਨਾਸ਼ਕਾਰੀ ਹੋਵੇਗਾ।ਜੇਕਰ ਇੱਕ ਨੌਜਵਾਨ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਇੱਕ ਗੈਰ-ਸਿਹਤਮੰਦ ਦੋਸਤੀ ਦੀ ਪਛਾਣ ਕਿਵੇਂ ਕਰਨੀ ਹੈ, ਤਾਂ ਅਸੀਂ ਇਹ ਕਿਵੇਂ ਮੰਨ ਸਕਦੇ ਹਾਂ ਕਿ ਉਹ ਬਾਅਦ ਵਿੱਚ ਇੱਕ ਸਿਹਤਮੰਦ ਰੋਮਾਂਟਿਕ ਰਿਸ਼ਤੇ ਦੀ ਪਛਾਣ ਕਰਨ ਅਤੇ ਲੱਭਣ ਦੇ ਯੋਗ ਹੋਣਗੇ।

ਆਲੋਚਕਾਂ ਦਾ ਦਾਅਵਾ ਹੈ ਕਿ ਵਿਆਪਕ ਸੈਕਸ ਸਿੱਖਿਆ ਬੱਚਿਆਂ ਨੂੰ ਜ਼ਿਆਦਾ ਸੈਕਸੂਅਲ ਬਣਾਉਂਦੀ ਹੈ ਅਤੇ ਉਮਰ ਦੇ ਅਨੁਕੂਲ ਨਹੀਂ ਹੈ।ਪਰ ਵਿਆਪਕ ਸੈਕਸ ਦੇ ਸਮਰਥਕ ਕਹਿੰਦੇ ਹਨ ਕਿ ਮਾਪਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। “ਕਿਸ਼ੋਰ ਦੇ ਲੰਿਗਕਤਾ ਬਾਰੇ ਫੈਸਲਿਆਂ ਵਿੱਚ ਮਾਪੇ ਸਭ ਤੋਂ ਪ੍ਰਭਾਵਸ਼ਾਲੀ ਲੋਕ ਹੁੰਦੇ ਹਨ, ਅਤੇ ਅਸੀਂ ਲੰਿਗਕਤਾ ਨਾਲ ਸਬੰਧਤ ਉਨ੍ਹਾਂ ਦੇ ਮੁੱਲਾਂ ਬਾਰੇ ਪਰਿਵਾਰਕ ਚਰਚਾਵਾਂ ਨੂੰ ਉਤਸ਼ਾਹਿਤ ਕਰਦੇ ਹਾਂ।

ਅੰਤ ਵਿੱਚ, ਕਹਿ ਸਕਦੇ ਹਾਂ ਕਿ ਸਾਰੇ ਸੈਕਸ ਸਿੱਖਿਅਕ ਚਾਹੁੰਦੇ ਹਨ ਕਿ ਮਾਪੇ ਇਸ ਵਿੱਚ ਸ਼ਾਮਲ ਹੋਣ।,” ਸਲੇਬਾਗ ਕਹਿੰਦੇ ਹਨ। “ਅਸੀਂ ਮਾਪਿਆਂ ਨੂੰ ਇਹ ਸਮਝਣ ਵਿੱਚ ਮਦਦ ਕਰਨਾ ਚਾਹੁੰਦੇ ਹਾਂ ਕਿ ਇਹ ਕੋਈ ਡਰਾਉਣਾ ਵਿਸ਼ਾ ਨਹੀਂ ਹੈ ਅਤੇ ਇਹ ਗਣਿਤ, ਵਿਿਗਆਨ ਜਾਂ ਪੜ੍ਹਨ ਜਿੰਨਾ ਹੀ ਮਹੱਤਵਪੂਰਨ ਹੈ। ਸੈਕਸ ਸਿੱਖਿਆ ਨੂੰ ਇੱਕ ਮਹੱਤਵਪੂਰਨ ਸਬਕ ਵਜੋਂ ਦੇਖਣ ਵਿੱਚ ਸਫਲ ਹੋਣ ਲਈ ਸਾਨੂੰ ਸਾਰਿਆਂ ਨੂੰ ਇਸ ਪ੍ਰਕਿਿਰਆ ਵਿੱਚ ਹਿੱਸਾ ਲੈਣ ਦੀ ਜਰੂਰਤ ਹੈ।ਭਾਰਤੀ ਸਿਸਟਮ ਨੂੰ ਹੁਣ ਇਹ ਮੰਨਣਾ ਹੋਵੇਗਾ ਕਿ ਇਸ ਸੰਵੇਦਨਸ਼ੀਲ ਵਿਸ਼ੇ ‘ਤੇ ਖੁੱਲ੍ਹ ਕੇ ਗੱਲ ਕਰਨੀ, ਸਮਾਜ ਦੀ ਮਜ਼ਬੂਤੀ ਅਤੇ ਬੱਚਿਆਂ ਦੀ ਰੱਖਿਆ ਲਈ ਲਾਜ਼ਮੀ ਹੈ।
ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ ਭਾਰਤ ਸਰਕਾਰ।
ਮੌਵ-ਮਾਨਸਾ 9815139576

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin